'ਗੁਰਅੱਖਰ' ਕਿਵੇਂ ਕੰਮ ਕਰਦਾ ਹੈ...
ਸਭ ਤੋਂ ਪਹਿਲਾਂ ਉਹ ਫੋਂਟ ਸਿਲੈਕਟ ਕਰੋ, ਜਿਸ ਵਿਚ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ ਜਾਂ ਟਾਈਪ ਕੀਤਾ ਹੋਇਆ ਮੈਟਰ ਪੇਸਟ ਕਰਨਾ ਚਾਹੁੰਦੇ ਹੋ...
ਫੇਰ ਆਪਣਾ ਮੈਟਰ ਖੱਬੇ ਖਾਨੇ ਵਿਚ ਟਾਈਪ ਜਾਂ ਪੇਸਟ ਕਰੋ..
ਮੈਟਰ ਟਾਈਪ ਜਾਂ ਪੇਸਟ ਕਰਨ ਉਪਰੰਤ 'ਚੈੱਕ ਸਪੈਲਿੰਗ' ਬਟਨ ਉੱਤੇ ਕਲਿੱਕ ਕਰੋ.
'ਗੁਰਅੱਖਰ' ਤੁਹਾਡੀ ਇਬਾਰਤ ਦੇ ਸ਼ਬਦ-ਜੋੜ ਚੈੱਕ ਕਰੇਗਾ (ਜਿਸਦੀ ਸਪੀਡ ਤੁਹਾਡੇ ਇੰਟਰਨੈੱਟ ਦੀ ਸਰਵਿਸ-ਸਪੀਡ ਉੱਤੇ ਨਿਰਭਰ ਕਰਦੀ ਹੈ) ਅਤੇ ਚੈੱਕ ਕੀਤੀ ਇਬਾਰਤ ਸੱਜੇ ਖਾਨੇ ਵਿਚ ਵਿਖਾਏਗਾ. ਲਾਲ ਰੰਗ ਵਿਚ ਵਿਖਾਏ ਜਾ ਰਹੇ ਸ਼ਬਦ 'ਗੁਰਅੱਖਰ' ਅਨੁਸਾਰ ਗਲਤ ਸ਼ਬਦ-ਜੋੜਾਂ ਵਾਲੇ ਹਨ.
ਇਸ ਤਰ੍ਹਾਂ ਲਾਲ ਰੰਗ ਦੇ ਸ਼ਬਦ ਉੱਤੇ ਕਲਿੱਕ ਕਰਦਿਆਂ ਹੀ 'ਗੁਰਅੱਖਰ' ਇਕ ਛੋਟਾ ਬੌਕਸ ਖੋਲ੍ਹੇਗਾ ਜਿਸ ਵਿਚ ਗਲਤ ਸ਼ਬਦ ਦੇ ਸਹੀ ਸ਼ਬਦ-ਜੋੜਾਂ ਵਾਲੇ ਵਿਕਲਪਕ ਸ਼ਬਦ ਸੁਝਾਏ ਗਏ ਹੋਣਗੇ. ਪਰ ਜੇ ਤੁਸੀਂ ਸਮਝੋ ਕਿ ਤੁਹਾਡੇ ਹੀ ਸ਼ਬਦ-ਜੋੜ ਠੀਕ ਹਨ ਤਾਂ ਤੁਸੀਂ ਉਨ੍ਹਾਂ ਸ਼ਬਦ-ਜੋੜਾਂ ਨੂੰ ਇਕ ਵਾਰ (Ignore) ਜਾਂ ਸਾਰੀ ਟੈਕਸਟ ਵਿੱਚੋਂ (Ignore All) ਉਵੇਂ ਰੱਖ ਸਕਦੇ ਹੋ. ਪਰ ਜੇ ਤੁਹਾਡੇ ਹਿਸਾਬ ਨਾਲ ਤੁਹਾਨੂੰ 'ਗੁਰਅੱਖਰ' ਕੋਲੋਂ ਸਹੀ ਸ਼ਬਦ-ਜੋੜ ਪਰਾਪਤ ਹੋ ਗਏ ਹਨ ਤਾਂ ਤੁਸੀਂ ਉਸ ਸ਼ਬਦ ਉੱਤੇ ਕਲਿੱਕ ਕਰਕੇ ਇੱਕ ਵਾਰ ਜਾਂ Replace All ਦੀ ਆਪਸ਼ਨ ਉੱਤੇ ਕਲਿੱਕ ਕਰਕੇ ਸਾਰੀ ਟੈਕਸਟ ਵਿੱਚੋਂ ਉਹ ਸ਼ਬਦ-ਜੋੜ ਬਦਲ ਸਕਦੇ ਹੋ.
ਹੁਣ ਤੁਹਾਡੀ ਟੈਕਸਟ ਸ਼ਬਦ-ਜੋੜ ਦੀਆਂ ਗਲਤੀਆਂ ਤੋਂ ਰਹਿਤ ਹੋ ਗਈ ਹੈ ਤਾਂ ਵੇਲਾ ਹੈ, (ਜੇ ਤੁਸੀਂ ਚਾਹੋ ਤਾਂ) ਆਪਣੀ ਟੈਕਸਟ ਦੇ ਸ਼ਬਦਾਂ ਦੀ ਚੋਣ ਬਾਰੇ ਹੋਰ ਨਿਸ਼ਚਿੰਤ ਹੋ ਸਕਦੇ ਹੋ. ਇਸ ਲਈ ਤੁਸੀਂ 'Use Advance Mode' ਚੈੱਕ-ਬੌਕਸ ਨੂੰ ਕਲਿੱਕ ਕਰੋ. ਹੁਣ 'ਗੁਰਅੱਖਰ' ਤੁਹਾਨੂੰ ਨੀਲੇ ਰੰਗ ਵਿੱਚ ਅਜਿਹੇ ਕੁਝ ਅਜਿਹੇ ਸ਼ਬਦ ਵਿਖਾਏਗਾ, ਜਿਨ੍ਹਾਂ ਬਾਰੇ ਹੋਰ ਸਪਸ਼ਟੀਕਰਨ ਦੀ ਲੋੜ ਹੈ.
ਉਦਾਹਰਨ ਵਜੋਂ ਉੱਪਰ ਵਿਖਾਈ ਤਸਵੀਰ ਵਿੱਚੇ ਸ਼ਬਦ 'ਸੱਦਾ' ਉੱਤੇ ਕਲਿੱਕ ਕਰਦਿਆਂ ਹੀ ਇਹ ਰੰਗਦਾਰ ਬੌਕਸ ਖੁੱਲ੍ਹਦਾ ਹੈ, ਜੋ ਤੁਹਾਨੂੰ 'ਸੱਦਾ' ਸ਼ਬਦ ਦੀ ਚੋਣ ਬਾਰੇ ਆਪਣੀ ਸ਼ੰਕਾ ਜਾਹਰ ਕਰਇਆ ਅਤੇ ਇਸ ਸ਼ਬਦ ਸਬੰਧੀ ਆਪਣੀ ਸਲਾਹ ਦੇਵੇਗਾ. ਤੁਸੀਂ ਵੇਖ ਸਕਦੇ ਹੋ, 'ਗੁਰਅੱਖਰ' ਦਾ ਸ਼ੱਕ ਬਿਲਕੁਲ ਠੀਕ ਹੈ ਅਤੇ ਇੱਥੇ 'ਸੱਦਾ' ਦੀ ਥਾਂ 'ਸਦਾ' ਸ਼ਬਦ ਹੋਣਾ ਚਾਹੀਦਾ ਸੀ. ਤੁਸੀਂ ਇਸ ਸ਼ਬਦ ਨੂੰ ਇੱਕ ਵਾਰ ਜਾਂ ਸਮੁੱਚੀ ਟੈਕਸਟ ਵਿੱਚੋਂ ਬਦਲ ਸਕਦੇ ਹੋ.
ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਲਿਖਿਆ ਸ਼ਬਦ ਠੀਕ ਹੋਵੇ ਅਤੇ 'ਗੁਰਅੱਖਰ' ਦੇ ਡਾਟਾਬੇਸ ਵਿੱਚ ਹੀ ਇਹ ਸ਼ਬਦ ਨਾ ਹੋਵੇ. ਤੁਸੀਂ ਅਜਿਹੇ ਸ਼ਬਦਾਂ ਨੂੰ ਅੱਗੋਂ ਲਈ ਅਤੇ ਇਸ ਸੌਫਟਵੇਅਰ ਨੂੰ ਬਿਹਤਰ ਬਣਾਉਣ ਲਈ 'ਗੁਰਅੱਖਰ' ਡਾਟਾਬੇਸ ਲਈ ਸੁਝਾਅ ਸਕਦੇ ਹੋ. ਉਪਰੋਕਤ ਟੈਕਸਟ ਵਿਚ 'ਸਿਲੈਕਟ' ਇਕ ਸ਼ਬਦ ਹੈ ਜੋ ਬਿਲਕੁਲ ਠੀਕ ਲਿਖਿਆ ਗਿਆ ਹੈ ਪਰ ਇਹ 'ਗੁਰਅੱਖਰ' ਇਸ ਸ਼ਬਦ ਨੂੰ ਗਲਤ ਕਹਿ ਰਿਹਾ ਹੈ, ਕਿਉਂਕਿ ਇਹ ਸ਼ਬਦ 'ਗੁਰਅੱਖਰ' ਦੇ ਡਾਟਾਬੇਸ ਵਿੱਚ ਨਹੀਂ ਇਸ ਸ਼ਬਦ ਉੱਤੇ ਕਲਿੱਕ ਕਰਦਿਆਂ ਹੀ ਸੁਝਾਵਾਂ ਵਾਲਾ ਬੌਕਸ ਖੁੱਲ੍ਹੇਗਾ, ਜਿਸਦੇ ਬਿਲਕੁਲ ਹੇਠਾਂ ਕਰਕੇ Suggest this word ਔਪਸ਼ਨ ਹੈ. ਇਸ ਉੱਤੇ ਕਲਿੱਕ ਕਰੋ...
ਹੁਣ ਇੱਕ ਹੋਰ ਬੌਕਸ ਖੁੱਲ੍ਹੇਗਾ. ਤੁਸੀਂ ਵੇਖੋਗੇ ਕਿ ਤੁਹਾਡਾ ਸ਼ਬਦ ਪਹਿਲਾਂ ਹੀ 'ਸੁਝਾਅ-ਖਾਨੇ' ਵਿੱਚ ਹੈ. ਇਸ ਸ਼ਬਦ ਬਾਰੇ ਤੁਸੀਂ ਜੋ ਜਾਣਦੇ ਹੋ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ, ਉਹ Description Box ਵਿੱਚ ਲਿਖੋ. ਅਗਲੇ ਖਾਨਿਆਂ ਵਿੱਚ ਆਪਣਾ ਨਾਂ, ਸ਼ਹਿਰ ਦਾ ਨਾਂ ਅਤੇ ਈਮੇਲ ਸਿਰਨਾਵਾਂ ਭਰੋ ਅਤੇ Suggest this word ਵਾਲੇ ਬਟਨ ਉੱਤੇ ਕਲਿੱਕ ਕਰ ਦਿਓ. ਇਕ ਹੋਰ ਬੌਕਸ ਆ ਕੇ ਤੁਹਾਡਾ ਧੰਨਵਾਦ ਕਰੇਗਾ ਅਤੇ ਤੁਹਾਡੇ ਸੁਝਾਏ ਸ਼ਬਦ ਦੇ ਸਾਡੇ ਤੱਕ ਪਹੁੰਚ ਦੀ ਤਸਦੀਕ ਕਰੇਗਾ.
ਇਸੇ ਤਰ੍ਹਾਂ ਤੁਸੀਂ ਸਾਨੂੰ ਗਲਤ ਸ਼ਬਦ-ਜੋੜਾਂ ਬਾਰੇ ਅਤੇ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਮੁਸ਼ਕਿਲ ਬਾਰੇ ਰਿਪੋਰਟ ਕਰ ਸਕਦੇ ਹੋ. ਤੁਹਾਡੀ ਦਿੱਤੀ ਸੂਚਨਾ ਸਾਨੂੰ 'ਗੁਰਅੱਖਰ' ਨੂੰ ਬਿਹਤਰ ਬਣਾਉਣ ਦੇ ਕੰਮ ਆਏਗੀ.
'ਗੁਰਅੱਖਰ' ਦੇ ਵਿਆਕਰਨ-ਸਿਧਾਂਤਾ/ਨੇਮਾਂ ਬਾਰੇ ਜੇ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ 'Gurakhar Theory ਲਿੰਕ ਉੱਤੇ ਜਾ ਕੇ ਜਾਣ ਸਕਦੇ ਹੋ. ਇਸੇ ਤਰ੍ਹਾਂ 'ਗੁਰਅੱਖਰ' ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤੁਸੀਂ ਜੇ ਕੋਈ ਸਲਾਹ ਦੇਣਾ ਚਾਹੁੰਦੇ ਹੋਵੇ ਜਾਂ ਕਿਸੇ ਮਸਲੇ 'ਤੇ ਵਿਚਾਰ ਕਰਨਾ ਚਾਹੁੰਦੇ ਹੋਵੋ ਤਾਂ Discussion Forum ਲਿੰਕ ਵਿਚ ਜਾ ਕੇ ਇਸ ਬਹਿਸ ਦਾ ਅਰੰਭ ਕਰ ਸਕਦੇ ਹੋ ਜਾਂ ਪਹਿਲਾਂ ਤੋਂ ਹੋ ਰਹੀ ਵਿਚਾਰ-ਚਰਚਾ ਵਿੱਚ ਭਾਗ ਲੈ ਸਕਦੇ ਹੋ.
Real Time Spell-Checking 'ਗੁਰਅੱਖਰ' ਦੀ ਇਕ ਹੋਰ ਵਧੀਆ ਸਹੂਲਤ ਹੈ, ਜਿਸਨੂੰ ਔਨ ਕਰਕੇ ਤੁਸੀਂ ਟਾਈਪ ਕਰਦਿਆਂ ਨਾਲੋ-ਨਾਲ ਆਪਣੀਆਂ ਉਹ ਗਲਤੀਆਂ ਵੇਖ ਸਕਦੇ ਹੋ, ਜੋ ਸਿਰਫ ਟਾਈਪਿੰਗ ਦੀਆਂ ਗਲਤੀਆਂ ਹਨ ਅਤੇ ਤੁਹਾਨੂੰ ਉਨ੍ਹਾਂ ਸ਼ਬਦਾਂ ਦੇ ਸਹੀ ਸ਼ਬਦ-ਜੋੜ ਪਤਾ ਹਨ.
ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ 'ਗੁਰਅੱਖਰ' ਵਿਹਾਰ ਵਿੱਚ ਸਟੀਕ ਅਤੇ ਵਰਤੋਂ ਵਿੱਚ ਸੌਖਾ ਰਹੇ. ਪਰ ਫਿਰ ਵੀ ਜੇ ਤੁਹਾਨੂੰ ਇਸਦੀ ਵਰਤੋਂ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਆਉਂਦੀ ਹੈ ਤਾਂ ਬੇਝਿਜਕ ਸਾਨੂੰ gurakhar@gmail.com ਉੱਤੇ ਰਿਪੋਰਟ ਕਰੋ. ਤੁਹਾਡੇ ਸਹਿਯੋਗ ਨਾਲ ਹੀ ਅਸੀਂ ਇਸ ਸੌਫਟਵੇਅਰ ਦੇ ਅਗਲੇ ਸੰਸਕਰਣ ਨੂੰ ਹੋਰ ਵਧੀਆ ਬਣਾ ਸਕਦੇ ਹਾਂ.
ਇਸ ਤੋਂ ਬਾਅਦ ਇਹ ਸ਼ਬਦ ਸਾਡੇ ਸੰਪਾਦਕੀ-ਬੋਰਡ ਕੋ ਜਾਵੇਗਾ ਅਤੇ ਇਸਦੇ 'ਗੁਰਅੱਖਰ' ਵਿੱਚ ਸ਼ਾਮਿਲ ਹੁੰਦੀਆਂ ਹੀ ਤੁਹਾਨੂੰ ਈਮੇਲ ਰਾਹੀਂ ਇਹ ਸੂਚਨਾ ਮਿਲ ਜਾਵੇਗੀ ਕਿ ਤੁਹਾਡਾ ਸੁਝਾਇਆ ਸ਼ਬਦ 'ਗੁਰਅੱਖਰ' ਦੇ ਡਾਟਾਬੇਸ ਵਿੱਚ ਸ਼ਾਮਿਲ ਹੋ ਗਿਆ ਹੈ.
ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ ਟੈਕਸਟ ਦੀ ਲੋੜੀਂਦੀ ਸੁਧਾਈ ਹੋ ਗਈ ਹੈ ਤਾਂ ਤੁਸੀਂ Finish Spell Check ਬਟਨ ਉੱਤੇ ਕਲਿੱਕ ਕਰਕੇ ਚੈਕਿੰਗ-ਸੈਸ਼ਨ ਖਤਮ ਕਰ ਸਕਦੇ ਹੋ. 'ਗੁਰਅੱਖਰ' ਆਪਣੇ ਵੱਲੋਂ ਟੈਕਸਟ ਫਾਈਨਲ ਕਰਕੇ ਤੁਹਾਨੂੰ ਖੱਬੇ ਬੌਕਸ ਵਿੱਚੋਂ ਟੈਕਸਟ ਕਾਪੀ ਕਰਨ ਲਈ ਕਹੇਗਾ.
ਇੰਟਰਨੈੱਟ ਦੀਆਂ ਹੋਰ ਲੋੜਾਂ ਲਈ ਕਿਸੇ ਗੈਰ-ਯੂਨੀਕੋਡ ਫੋਂਟ ਵਿੱਚ ਟਾਈਪ ਕੀਤੇ ਆਪਣੇ ਮੈਟਰ ਨੂੰ ਸ਼ਾਇਦ ਤੁਸੀਂ ਯੂਨੀਕੋਡ ਫੋਂਟ ਵਿਚ ਬਦਲਨਾ ਚਾਹੋ. Convert to Unicode ਬਟਨ ਉੱਤੇ ਕਲਿੱਕ ਕਰਕੇ ਤੁਸੀਂ ਅਜਿਹਾ ਕਰ ਸਕਦੇ ਹੋ. ਪਰ ਜੇ ਤੁਸੀਂ ਤਸੱਲੀ ਕਰਨਾ ਚਾਹੁੰਦੇ ਹੋ ਤਾਂ ਖੱਬੇ ਬੌਕਸ ਹੇਠ ਬਣੇ Recheck Spellings ਬਟਨ ਉੱਤੇ ਕਲਿੱਕ ਕਰਕੇ ਸਾਰੀ ਟੈਕਸਟ ਦੁਬਾਰਾ ਚੈੱਕ ਕਰ ਸਕਦੇ ਹੋ.
ਸ਼ਾਇਦ ਤੁਸੀਂ ਆਪਣੇ ਟੈਕਸਟ ਨੂੰ 'ਫੇਸਬੁੱਕ' ਉੱਤੇ ਪੋਸਟ ਕਰਨਾ ਚਾਹੋ. ਖੱਬੇ ਬੌਕਸ ਹੇਠ ਬਣੇ Post to Facebook ਬਟਨ ਉੱਤੇ ਕਲਿੱਕ ਕਰਕੇ ਤੁਸੀਂ ਇਹ ਵੀ ਕਰ ਸਕਦੇ ਹੋ. 'ਗੁਰਅੱਖਰ' ਫੇਸਬੁੱਕ ਲੋਗਿਨ-ਬੌਕਸ ਖੋਲ੍ਹ ਕੇ ਤੁਹਾਨੂੰ ਲੋਗਿਨ ਕਰਨ ਲਈ ਕਹੇਗਾ ਅਤੇ ਤੁਹਾਡੇ ਲੋਗਿਨ ਕਰਦਿਆਂ ਹੀ ਤੁਹਾਡੀ ਪੋਸਟ ਤੁਹਾਡੀ ਵਾਲ ਉੱਤੇ ਪੋਸਟ ਹੋ ਜਾਵੇਗੀ. ਪਰ ਜੇ ਤੁਸੀਂ ਪਹਿਲਾਂ ਹੀ ਲੋਗਿਨ ਹੋ ਤਾਂ ਤੁਹਾਡੀ ਟੈਕਸਟ ਆਪਣੇ-ਆਪ ਪੋਸਟ ਹੋ ਜਾਵੇਗੀ.
'ਗੁਰਅੱਖਰ' ਵਰਤਣ ਲਈ ਧੰਨਵਾਦ.
'ਗੁਰਅੱਖਰ' ਦੀ ਵਰਤੋਂ ਤੁਸੀਂ ਸਿਰਫ ਕੰਪਿਊਟਰ 'ਤੇ ਹੀ ਨਹੀਂ, ਕਿਸੇ ਵੀ ਸਮਾਰਟਫੋਨ ਉੱਤੇ ਕਰਕੇ ਕਿਸੇ ਵੀ ਫੋਂਟ ਵਿੱਚ ਟਾਈਪ ਕਰ ਸਕਦੇ ਹੋ, ਉਸ ਮੈਟਰ ਨੂੰ ਫੇਸਬੁੱਕ 'ਤੇ ਪੋਸਟ ਕਰ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ.

(c) Offstage Creations, 2013